Integrity Score 90
No Records Found
No Records Found
No Records Found
ਅਧਿਆਪਕਾਂ ਦਾ ਸਦਾ ਇਹ ਹੈ ਕਹਿਣਾ ,
ਮੇਹਨਤ ਹੈ ਸਭ ਤੋਂ ਵੱਡਾ ਗਹਿਣਾ|
ਆਪਣੀ ਕੋਸ਼ਿਸ਼ ਕਰਦੇ ਜਾਓ ,
ਹਰ ਮੁਸ਼ਕਿਲ ਦਾ ਹੱਲ ਤੁਸੀ ਪਾਓ |
ਸਰਕਾਰੀ ਪ੍ਰਾਇਮਰੀ ਸਕੂਲ ਬੀਰੋਮਾਜਰੀ , ਪਵਾਲਾ ਕਲੱਸਟਰ ਦਾ ਇਕ ਬਹੁਤ ਸੋਹਣਾ ਸਕੂਲ ਹੈ | ਇਥੋਂ ਦੇ ਅਧਿਆਪਕ ਬਹੁਤ ਹੀ ਸੁਲਝੇ ਤੇ ਮੇਹਨਤੀ ਹਨ | ਲਾਕਡਾਊਨ ਦੌਰਾਨ ਜਦੋਂ ਸਾਰੇ ਸਕੂਲ ਬੰਦ ਸਨ ਉਸ ਸਮੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਸੀ | ਹਰ ਬੱਚੇ ਕੋਲ ਮੋਬਾਈਲ ਫੋਨ ਨਹੀਂ ਸੀ ਪਰ ਜਿਨ੍ਹਾਂ ਕੋਲ ਸੀ ਓਹਨਾ ਕੋਲ ਇੰਟਰਨੇਟ ਦੀ ਬਹੁਤ ਸਮਸਿਆ ਆ ਰਹੀ ਸੀ | ਪਰ ਕਹਿੰਦੇ ਹਨ ਕਿ ਜਦੋਂ ਕੋਈ ਮੁਸ਼ਕਿਲ ਸਮਾਂ ਆਉਂਦਾ ਹੈ ਤਾਂ ਆਪਣੇ ਨਾਲ ਨਵਾਂ ਕੁਝ ਨਾ ਕੁਝ ਲੈਕੇ ਆਉਂਦਾ ਹੈ | ਇਨ੍ਹਾਂ ਮੁਸ਼ਕਿਲ ਨੂੰ ਹੱਲ ਕਰਨ ਲਈ ਪ੍ਰੋਜੈਕਟ ਅਧਾਰਿਤ ਸਿਖਲਾਈ ਦੀ ਸ਼ੁਰੂਆਤ ਕੀਤੀ ਗਈ | ਪ੍ਰੋਜੈਕਟ ਅਧਾਰਿਤ ਸਿਖਲਾਈ ਵਿਚ ਸਾਂਝੀ ਸਿੱਖਿਆ ਸੰਸਥਾ ਵਲੋਂ ਦਿੱਤਾ ਪ੍ਰੋਜੈਕਟ ‘ਕੋਵਿਡ -19’ ਬੱਚਿਆਂ ਨੂੰ ਦਿੱਤਾ ਗਿਆ | ਜਿਸ ਵਿਚ ਓਹਨਾ ਨੂੰ ਇਸਦੇ ਬਾਰੇ ਚੰਗੀ ਤਰਾਂ ਜਾਣੂ ਕਰਵਾਇਆ ਗਿਆ ਤੇ ਇਸਦੇ ਲੱਛਣ ਤੇ ਬਚਾਵ ਬਾਰੇ ਵੀ ਦੱਸਿਆ ਗਿਆ| ਬੱਚਿਆਂ ਨੇ ਇਸਨੂੰ ਬਹੁਤ ਹੀ ਮਜੇ ਨਾਲ ਕੀਤਾ |

ਇਸ ਤਰ੍ਹਾਂ ਗੁਰਪ੍ਰੀਤ ਮੈਡਮ ਨੇ ਬੱਚਿਆਂ ਨੂੰ ਹੋਰ ਪ੍ਰੋਜੈਕਟ ਜਿਵੇ ਕਿ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨਾ ਤੇ ਪਿੰਡ ਦੀ ਜਾਣਕਾਰੀ ਇਕੱਠੀ ਕਰਨ ਲਈ ਕਿਹਾ | ਇਸਨੂੰ ਕਰਨ ਲਈ ਬੱਚਿਆਂ ਨੂੰ ਓਹਨਾ ਦੇ ਘਰ ਤੋਂ ਸ਼ੁਰੂਆਤ ਕਰਨ ਲਈ ਕਿਹਾ | ਜਿਸ ਨਾਲ ਓਹਨਾ ਨੂੰ ਗੱਲਬਾਤ ਕਰਨੀ ਆਈ ਤੇ ਪੰਜਾਬੀ ਤੇ ਵਾਤਾਵਰਨ ਦੇ ਕਈ ਸੰਕਲਪ ਪੂਰੇ ਹੋ ਗਏ | ਇਸ ਤਰ੍ਹਾਂ ਇਸਤੋਂ ਬਿਨਾਂ ਵੀ ਹੋਰ ਸੰਕਲਪ ਸਮਝਾਉਣ ਲਈ ਕਈ ਪ੍ਰੋਜੈਕਟ ਜਿਵੇ ਕਿ ਰੰਗਾਂ ਦੇ ਨਾਮ , ਸਬਜ਼ੀਆਂ ਦੇ ਨਾਮ ਆਦਿ ਕਰਵਾਉਣ ਲਈ ਵੀ ਛੋਟੇ ਛੋਟੇ ਪ੍ਰੋਜੈਕਟ ਕਰਨ ਲਈ ਦਿੱਤੇ ਗਏ |