Integrity Score 90
No Records Found
No Records Found
No Records Found
ਇੱਕ ਬੱਚੇ ਤੋਂ ਖੂਨਦਾਨੀ ਦਾ ਸਫਰ........।
ਸਾਲ 2008 ਵਿੱਚ ਮੇਰੀ ਵੱਡੀ ਭੈਣ ਦੀ ਉਮਰ 22 ਸਾਲ ਸੀ ਅਤੇ ਮੇਰੀ ਉਮਰ 13 ਸਾਲ ਸੀ ਅਚਾਨਕ ਮੇਰੀ ਭੈਣ ਨੂੰ ਚਮੜੀ ਰੋਗ ਹੋ ਗਿਆ, ਥੋੜ੍ਹੇ ਹੀ ਸਮੇਂ ਵਿੱਚ ਇਸ ਬਿਮਾਰੀ ਦਾ ਸਾਰੇ ਸਰੀਰ ਵਿੱਚ ਫੈਲਣ ਕਰਕੇ ਮੇਰੇ ਜਿਲ੍ਹੇ ਬਠਿੰਡਾ ਦੇ ਬਹੁਤ ਸਾਰੇ ਹਸਪਤਾਲਾਂ ਵੱਲੋਂ ਜਵਾਬ ਤੇ ਪੀ.ਜੀ.ਆਈ ਚੰਡੀਗੜ ਦਾਖਲ ਕਰਵਾਇਆ ਪਰ ਉਸ ਦਵਾਈ ਨੇ ਭੈਣ ਦੇ ਚੁਲੇ ਨੂੰ ਨੁਕਸਾਨ ਪਹੁੰਚਾ ਦਿੱਤਾ ਅਤੇ ਆਪ੍ਰੇਸ਼ਨ ਕਰਵਾਉਣ ਦੀ ਨੋਬਤ ਆ ਗਈ ਅਪ੍ਰੇਸ਼ਨ ਤੋਂ ਪਹਿਲਾਂ ਡਾਕਟਰ ਵੱਲੋਂ ਖੂਨ ਦੀਆਂ 3 ਬੋਤਲਾਂ ਦੀ ਮੰਗ ਕੀਤੀ ਗਈ ਮੇਰੇ ਪਰਿਵਾਰ ਨੂੰ ਖ਼ੂਨ ਦੇ ਪ੍ਰਬੰਧ ਲਈ ਬਹੁਤ ਪ੍ਰੇਸ਼ਾਨ ਹੁੰਦੇ ਵੇਖ ਮੈਂ ਉਸ ਸਮੇਂ ਹੀ ਬੋਲ ਦਿੱਤਾ ਸੀ ਕਿ ਭੈਣ ਲਈ ਖ਼ੂਨਦਾਨ ਕਰੂ ,ਮੇਰੀ ਉਮਰ ਛੋਟੀ ਕਰਕੇ ਮੇਰੀ ਗੱਲ ਅਣਸੁਣੀ ਕਰ ਦਿੱਤੀ ਅਤੇ ਕਾਫ਼ੀ ਮੁਸ਼ਕਿਲਾ ਬਾਅਦ ਖੂਨ ਦਾ ਹੱਲ ਹੋਇਆ ਪਰ ਨਵੀਂ ਮੁਸੀਬਤ ਕੇ ਆਪ੍ਰੇਸ਼ਨ ਸਹੀ ਨਾ ਹੋਇਆ ਤੇ ਮੁੜ ਆਪ੍ਰੇਸ਼ਨ ਕਰਵਾਉਣ ਲਈ ਹਰਿਆਣਾ ਦੇ ਸਰਸੇ ਵਿੱਚ ਲੈ ਕੇ ਗਏ ਅਤੇ ਖੂਨ ਦੀ ਲੋੜ ਫਿਰ ਪਈ ਇੱਕ ਵਾਰ ਫਿਰ ਉਹੀ ਕੁਝ ਚੱਲਿਆ ਅਤੇ ਖ਼ੂਨ ਦਾ ਹੱਲ ਬਹੁਤ ਖੱਜਲ ਖ਼ੁਆਰੀ ਬਾਅਦ ਹੋਇਆ ਸੋ ਉਸ ਦਿਨ ਤੋਂ ਮੈਂ ਮਨ ਬਣਾ ਲਿਆ ਕਿ ਖ਼ੂਨਦਾਨ ਸੇਵਾ ਕਰਕੇ ਲੋਕਾਂ ਦੀ ਜਾਨ ਬਚਾਉਣੀ ਹੈ ਫਿਰ ਮੈਂ ਦੋਸਤਾਂ ਮਿੱਤਰਾਂ ਤੋਂ ਉਹਨਾਂ ਦੇ ਖੂਨ ਦੇ ਗਰੁੱਪ ਪੁੱਛ ਕੇ ਲਿਸਟਾਂ ਬਣਾਈਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਿਆ ਅਤੇ ਲੋਕਾਂ ਨੂੰ ਮੈਂ ਖੂਨ ਦਵਾਉਣਾ ਸ਼ੁਰੂ ਕਰ ਦਿੱਤਾ,ਅਖੀਰ ਮੈਂ 18 ਸਾਲ ਦੀ ਉਮਰ ਖ਼ੂਨਦਾਨ ਕੈਂਪ ਲਗਾ ਕੇ ਪਹਿਲੀ ਵਾਰੀ ਖ਼ੂਨਦਾਨ ਕਰਕੇ ਆਪਣੇ ਆਪ ਤੇ ਮਾਣ ਮਹਿਸੂਸ ਕੀਤਾ। ਮੇਰੇ ਵੱਲੋਂ ਲੋਕਾਂ ਦੀ ਮੱਦਦ ਕਰਕੇ ਖ਼ੂਨਦਾਨੀਆਂ ਦਾ ਦਾਇਰਾ ਵਿਸ਼ਾਲ ਹੁੰਦਾ ਗਿਆ ਮੈਂ ਖੂਨਦਾਨੀ ਸੰਸਥਾਵਾਂ ਵਿੱਚ ਆਗੂ ਦੇ ਤੌਰ ਤੇ ਸੇਵਾਵਾਂ ਦੇਣ ਲੱਗਾ ,ਪੂਰੇ ਏਸ਼ੀਆ ਵਿੱਚ ਖ਼ੂਨਦਾਨ ਦੇ ਖੇਤਰ ਵਿੱਚ ਨੰਬਰ ਇੱਕ ਸ਼ਹਿਰ ਰਾਮਪੁਰਾ ਫੂਲ ਦੀ ਖੂਨਦਾਨੀ ਸੰਸਥਾ ਦੇ ਚੇਅਰਮੈਨ ਹੋਣ ਨਾਤੇ ਮੈਨੂੰ ਬਹੁਤ ਸਾਰੇ ਰਾਜਨੀਤਕ, ਸਮਾਜਿਕ,ਧਾਰਮਿਕ, ਪ੍ਰਸ਼ਾਸਨਿਕ ਸਨਮਾਨ ਪ੍ਰਾਪਤ ਹੋਏ । ਮੈਂ ਹੁਣ ਤੱਕ ਵਜਨ ਘੱਟ ਹੋਣ ਦੇ ਬਾਵਜੂਦ ਵੀ 28 ਸਾਲ ਦੀ ਉਮਰ ਵਿੱਚ 15 ਵਾਰੀ ਖ਼ੂਨਦਾਨ ਕਰ ਚੁੱਕਾ ਹਾਂ ਮੈਂ ਹੋਰਨਾਂ ਤੰਦਰੁਸਤ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹਾ ਕਿਉੰਕਿ ਮੈਨੂੰ ਖ਼ੂਨਦਾਨ ਕਰਦੇ ਵੇਖ ਉਹ ਖ਼ੂਨਦਾਨ ਕਰਦੇ ਹਨ ।ਹੁਣ ਮੇਰੀ ਖੂਨਦਾਨੀਆਂ ਦੀ ਲਿਸਟ ਵਿੱਚ ਮੇਰੀ ਭੈਣ ਸਮੇਤ ਬਹੁਤ ਸਾਰੇ ਅਪਾਹਿਜ਼ ਹਜ਼ਾਰਾ ਦੀ ਗਿਣਤੀ ਵਿੱਚ ਖੂਨਦਾਨੀ ਹਨ ਸਿੱਟੇ ਵਜੋਂ ਮੇਰਾ ਖੂਨਦਾਨੀ ਪਰਿਵਾਰ ਹੁਣ ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਫੈਲ ਗਿਆ ।